top of page
'ਧੂਫ਼' ਮੇਰੀ ਕਵਿਤਾ ਦੀ ਤੀਸਰੀ ਕਿਤਾਬ ਹੈ, ਜਿਹੜੀ 2019 ਵਿਚ ਛਪੀ। ਕੁੱਲ 210 ਸਫ਼ਿਆਂ ਦੀ ਇਸ ਕਿਤਾਬ ਵਿਚ ਅਸਲ ਵਿੱਚ ਤਿੰਨ ਛੋਟੀਆਂ ਕਿਤਾਬਾਂ ਹਨ--ਟਰੇਨ ਕਵਿਤਾ, ਪਿਓ ਦੀਆਂ ਕਵਿਤਾਵਾਂ ਅਤੇ ਧੂਫ਼। ਟਰੇਨ ਕਵਿਤਾ ਦੀਆਂ ਨਜ਼ਮਾਂ ਟਰੇਨ-ਸਫ਼ਰ ਦੇ ਪਿਛੋਕੜ ਵਿਚ ਜੀਵਨ ਦੇ ਬੁਨਿਆਦੀ ਸੁਆਲਾਂ ਨੂੰ ਪੇਸ਼ ਕਰਦੀਆਂ ਹਨ। ਪਹਿਲੀ ਸਤਹ ਤੇ ਟਰੇਨ ਦੇ ਸਫ਼ਰ ਦੌਰਾਨ ਵਾਪਰ ਰਹੀਆਂ ਸਧਾਰਨ ਘਟਨਾਵਾਂ ਹਨ ਪਰ ਅਗਲੇ ਤਲ ਤੇ ਇਹ ਸਭ ਜੀਵਨ ਦੇ ਮੂਲ ਸੁਆਲ ਹਨ। ਦੂਜੇ ਭਾਗ 'ਪਿਓ ਦੀਆਂ ਕਵਿਤਾਵਾਂ' ਵਿਚ ਪਿਓ ਦੀ ਸੰਵੇਦਨਾ ਦੇ ਵੱਖ ਵੱਖ ਰੰਗ ਹਨ। ਤੀਸਰੇ ਭਾਗ 'ਧੂਫ਼' ਦੀਆਂ ਕਵਿਤਾਵਾਂ ਮੌਜੂਦਾ ਸਭਿਅਤਾ ਦੇ ਸੰਕਟ ਦੇ ਅਲੱਗ ਅਲੱਗ ਪਹਿਲੂ ਹਨ। ਇਨ੍ਹਾਂ ਤਿੰਨੇ ਭਾਗਾਂ ਦੀ ਅੱਗੇ ਆਪਣੀ ਇਕ ਤਰਤੀਬ ਅਤੇ ਸਫ਼ਰ ਹੈ। ਇਸੇ ਕਰਕੇ ਇਨ੍ਹਾਂ ਤਿੰਨਾਂ ਨੂੰ ਇਕ ਕਿਤਾਬ ਵਿਚ ਸ਼ਾਮਲ ਕੀਤਾ ਗਿਆ ਹੈ।
bottom of page