top of page

ਕਵਿਤਾ

ਕਵਿਤਾ ਦੀ ਮੇਰੀ ਪਹਿਲੀ ਕਿਤਾਬ 'ਇਕ ਛਿਣ ਦੀ ਵਾਰਤਾ' 1989-90 ਵਿਚ ਛਪੀ। ਉਸ ਵਕਤ ਮੈਂ ਰੋਪੜ ਕਾਲਜ ਵਿਚ ਬੀ ਏ ਕਰ ਰਿਹਾ ਸਾਂ। ਛੋਟੀ ਜਿਹੀ 60-62 ਸਫ਼ਿਆਂ ਦੀ ਕਿਤਾਬ ਸੀ। ਉਸ ਕਵਿਤਾ ਵਿਚ ਸਾਡੀ ਪੁਆਧ ਦੀ ਭਾਸ਼ਾ ਦਾ ਅਸਰ ਦਿਸਦਾ ਹੈ, ਜਿਹੜਾ ਮੇਰੀਆਂ ਬਾਦ ਵਾਲੀਆਂ ਲਿਖਤਾਂ ਚੋਂ ਅਲੋਪ ਹੋ ਗਿਆ। ਉਹ ਕਿਤਾਬ ਹੁਣ ਕਿਤੇ ਨਹੀਂ ਮਿਲਦੀ, ਪਰ ਜਲਦੀ ਉਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਇਥੇ ਪਾਵਾਂਗਾ। ਉਸਦੇ ਕਵਰ ਦੀ ਫੋਟੋ ਨਾਲ ਦਿੱਤੀ ਹੈ।

ਉਸ ਕਿਤਾਬ ਤੋਂ ਬਾਦ ਵਾਲੀਆਂ ਮੇਰੀਆਂ ਕਵਿਤਾ ਦੀਆਂ ਦੋ ਕਿਤਾਬਾਂ ਕਾਫੀ ਵਕਫੇ ਬਾਦ ਛਪੀਆਂ। 'ਓ ਮੀਆਂ' 2009 ਵਿਚ ਛਪੀ ਅਤੇ 'ਧੂਫ਼' 2019 ਵਿਚ। 2009 ਵਿਚ ਹੀ ਤਰੰਨੁਮ ਵਾਲੀਆਂ ਕਵਿਤਾਵਾਂ ਦੀ ਇਕ ਸੀ ਡੀ ਬਣਾਈ ਸੀ 'ਵਰ ਦੇ ਦੇ ਮੇਰੇ ਵਿਜੋਗ ਨੂੰ'। ਇਨ੍ਹਾਂ ਕਿਤਾਬਾਂ ਦੇ ਲਿੰਕਸ ਇਥੇ ਉਪਲਬਧ ਹਨ ਅਤੇ ਇਨ੍ਹਾਂ ਨੂੰ ਪੜ੍ਹਨ ਲਈ ਲਿੰਕ ਕਲਿਕ ਕਰੋ: 

bottom of page